ਵਿਦਿਆਰਥੀ ਦੀ ਆਈ.ਡੀ. *
● ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰੋ-
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ। ਉਹਨਾਂ ਦਾ ਜਨਮ 2 ਅਕਤੂਬਰ, 1869 ਈਸਵੀ ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ। ਉਹਨਾਂ ਦੇ ਵਿਚਾਰ ਬੜੇ ਉੱਚੇ ਅਤੇ ਸੁੱਚੇ ਸਨ। ਉਹਨਾਂ ਦੀ ਕਹਿਣੀ ਅਤੇ ਕਰਨੀ ਵਿਚ ਕੋਈ ਅੰਤਰ ਨਹੀਂ ਸੀ। ਗਾਂਧੀ ਜੀ ਨੇ ਬਚਪਨ ਵਿੱਚ ਹੀ ਮਹਿਸੂਸ ਕਰ ਲਿਆ ਸੀ ਕਿ ਨਕਲ ਕਰਨਾ ਠੀਕ ਨਹੀਂ। ਨਕਲ ਕਰਕੇ ਅਸੀਂ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਹਾਂ। ਜਦੋਂ ਗਾਂਧੀ ਜੀ ਉੱਚ ਸਿੱਖਿਆ ਲਈ ਇੰਗਲੈਂਡ ਜਾਣ ਲੱਗੇ ਤਾਂ ਉਹਨਾਂ ਦੀ ਮਾਤਾ ਨੇ ਵਚਨ ਲਿਆ ਕਿ ਉਹ ਕਦੇ ਵੀ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਕਰਨਗੇ। ਗਾਂਧੀ ਜੀ ਕਦੇ ਵੀ ਆਪਣੇ ਇਸ ਵਚਨ ਤੋਂ ਥਿੜ੍ਹਕੇ ਨਹੀਂ। ਗਾਂਧੀ ਜੀ ਨੇ ਆਪਣੇ ਕੋਲ਼ ਤਿੰਨ ਬਾਂਦਰਾਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ। ਇੱਕ ਬਾਂਦਰ ਨੇ ਆਪਣੇ ਮੂੰਹ ’ਤੇ ਹੱਥ ਰੱਖਿਆ ਹੋਇਆ ਸੀ, ਦੂਜੇ ਨੇ ਆਪਣੀਆਂ ਅੱਖਾਂ ’ਤੇ ਹੱਥ ਰੱਖਿਆ ਹੋਇਆ ਸੀ ਅਤੇ ਤੀਜੇ ਬਾਂਦਰ ਨੇ ਆਪਣੇ ਕੰਨ 'ਤੇ ਹੱਥ ਰੱਖਿਆ ਹੋਇਆ ਸੀ। ਪਹਿਲਾਂ ਬਾਂਦਰ ਕਿਸੇ ਲਈ ਬੁਰਾ ਨਾ ਬੋਲਣ ਦਾ ਸੰਦੇਸ਼ ਦਿੰਦਾ ਹੈ। ਦੂਜਾ ਬੁਰਿਆਈ ਨਾ ਦੇਖਣ ਦਾ ਸੰਦੇਸ਼ ਦਿੰਦਾ ਹੈ। ਤੀਜਾ ਬਾਂਦਰ ਬੁਰਿਆਈ ਨਾ ਸੁਣਦਾ ਸੰਦੇਸ਼ ਦਿੰਦਾ ਹੈ। ਉਹ ਸਭ ਮਨੁੱਖਾਂ ਨੂੰ ਇੱਕ ਸਮਾਨ ਸਮਝਦੇ ਸਨ। ਉਨ੍ਹਾਂ ਨੇ ਸਚਾਈ ਤੇ ਅਹਿੰਸਾ ਦਾ ਮਾਰਗ ਚੁਣਿਆ ਅਤੇ ਜੀਵਨ ਭਰ ਇਸ ਰਸਤੇ ’ਤੇ ਚੱਲਦੇ ਰਹੇ। ਆਪਣੇ ਮਹਾਨ ਵਿਚਾਰਾਂ ਕਰਕੇ ਹੀ ਉਹ ਮਹਾਤਮਾ ਬਣੇ। ਸਾਰਾ ਦੇਸ ਅੱਜ ਉਨ੍ਹਾਂ ਨੂੰ ਬਾਪੂ ਦੇ ਨਾਂ ਨਾਲ਼ ਯਾਦ ਕਰਦਾ ਹੈ।
1. ਮਹਾਤਮਾ ਗਾਂਧੀ ਦਾ ਪੂਰਾ ਨਾਮ ਕੀ ਹੈ? *
2. ਗਾਂਧੀ ਜੀ ਨੂੰ ਕਿਸ ਨਾਮ ਨਾਲ਼ ਯਾਦ ਕੀਤਾ ਜਾਂਦਾ ਹੈ? *
3. ਗਾਂਧੀ ਜੀ ਆਪਣੀ ਮਾਤਾ ਜੀ ਨੂੰ ਦਿੱਤੇ ਕਿਹੜੇ ਵਚਨ ਤੋਂ ਥਿੜ੍ਹਕੇ ਨਹੀਂ ਸਨ? *
4. ਗਾਂਧੀ ਜੀ ਦਾ ਤੀਸਰਾ ਬਾਂਦਰ ਕੀ ਸੰਦੇਸ਼ ਦਿੰਦਾ ਹੈ? *
5. ਗਾਂਧੀ ਜੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਕਿੱਥੇ ਗਏ? *
● ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰੋ-
ਗੁਰੂ ਨਾਨਕ ਦੇਵ ਜੀ ਨੇ ਬੂੜੇ ਨੂੰ ਗੁਰਸਿੱਖੀ ਦੀ ਦਾਤ ਬਖ਼ਸ਼ੀ ਤੇ ਉਸ ਦਾ ਨਾਂ ‘ਬਾਬਾ ਬੁੱਢਾ’ ਰੱਖ ਦਿੱਤਾ। ਬਾਬਾ ਬੁੱਢਾ ਜੀ ਪੂਰਨ ਗੁਰਸਿੱਖ ਹੋਏ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਮਨੁੱਖੀ ਜਾਮੇ ਵਿੱਚ ਰਹੇ। ਦੂਸਰੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਤੱਕ ਗੁਰਿਆਈ ਦਾ ਤਿਲਕ ਲਾਉਣ ਦਾ ਕੰਮ ਬਾਬਾ ਬੁੱਢਾ ਜੀ ਨੇ ਹੀ ਕੀਤਾ। ਛੇਵੇਂ ਗੁਰੂ ਜੀ ਨੂੰ ਪੜ੍ਹਾਈ-ਲਿਖਾਈ ਤੇ ਸ਼ਸਤਰ-ਵਿੱਦਿਆ ਇਹਨਾਂ ਨੇ ਹੀ ਸਿਖਾਈ ਤੇ ਅੱਗੋਂ ਗੁਰੂ ਹਰਿਗੋਬਿੰਦ ਜੀ ਦੇ ਬੱਚਿਆਂ ਨੂੰ ਵੀ ਸਿੱਖਿਆ ਦਿੰਦੇ ਰਹੇ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਤਿਆਰ ਹੋਈ ਤਾਂ ਉਸ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਹੀ ਪਹਿਲਾ ਗ੍ਰੰਥੀ ਥਾਪਿਆ ਸੀ।
6. ਗੁਰੂ ਜੀ ਨੇ ਬੂੜੇ ਦਾ ਕੀ ਨਾਮ ਰੱਖਿਆ? *
7. ਛੇਵੇਂ ਗੁਰੂ ਸਾਹਿਬਾਨ ਨੂੰ ਪੜ੍ਹਾਈ-ਲਿਖਾਈ ਅਤੇ ਸ਼ਸਤਰ-ਵਿੱਦਿਆ ਕਿਸ ਨੇ ਸਿਖਾਈ? *
8. ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਗ੍ਰੰਥੀ ਕੌਣ ਸੀ? *
9. ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਮਨੁੱਖੀ ਜਾਮੇ ਵਿੱਚ ਕੌਣ ਰਿਹਾ? *
10. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਿਸ ਨੇ ਕੀਤੀ? *
● ਬਹੁਵਿਕਲਪੀ ਪ੍ਰਸ਼ਨ -
11. ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ? *
12. ਹੇਠ ਲਿਖਿਆਂ ਵਿੱਚੋਂ ਕਿਹੜਾ ਲਗਾਖਰ ਨਹੀਂ ਹੈ? *
13. ‘ਰਾਮ ਦਿੱਲੀ ਅਤੇ ਆਗਰਾ ਸੈਰ ਸਪਾਟੇ ਲਈ ਗਿਆ।’ ਵਾਕ ਵਿੱਚੋਂ ਖ਼ਾਸ ਨਾਂਵ ਚੁਣੋ - *
14. ਜਿਹੜਾ ਸ਼ਬਦ ਕਿਸੇ ਵਸਤੂ, ਸਥਾਨ ਜਾਂ ਮਨੁੱਖ ਦੇ ਨਾਮ ਦਾ ਬੋਧ ਕਰਵਾਏ, ਉਸ ਨੂੰ ਕੀ ਆਖਦੇ ਹਨ? *
15. ਪੂਰਨ-ਵਿਸਰਾਮ ਚਿੰਨ੍ਹ ਕਿਹੜਾ ਹੈ? *
16. ‘ਤੁਹਾਡਾ ਨਾਮ ਕੀ ਹੈ’ ਵਾਕ ਦੇ ਅੰਤ ਵਿੱਚ ਕਿਹੜਾ ਵਿਸਰਾਮ-ਚਿੰਨ੍ਹ ਆਵੇਗਾ? *
17. 'ਅਗਾਂਹ' ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ? *
18. ‘ਮੈਂ ਇਕ ਆਮ ਮਨੁੱਖ ਹਾਂ।’ ਇਸ ਵਾਕ ਵਿੱਚ ਵਰਤੇ 'ਆਮ' ਸ਼ਬਦ ਦਾ ਵਿਰੋਧੀ ਸ਼ਬਦ ਦੱਸੋ। *
19. ‘ਉੱਚਾ ਨੀਵਾਂ ਬੋਲਣਾ’ ਮੁਹਾਵਰੇ ਦਾ ਅਰਥ ਦੱਸੋ। *
20. ਬਹੁਤ ਥੋੜ੍ਹੇ ਫ਼ਰਕ/ਅੰਤਰ ਨੂੰ ਦੱਸਣ ਲਈ ਅਸੀਂ ਕਿਹੜਾ ਮੁਹਾਵਰਾ ਵਰਤਾਂਗੇ? *
● ਖ਼ਾਲੀ ਥਾਂਵਾਂ ਭਰੋ -
21. ਗੁਰਮੁਖੀ ਲਿਪੀ ਵਿੱਚ .......... ਸਵਰ ........... ਵਿਅੰਜਨ ਹੁੰਦੇ ਹਨ। *
22. ਅੱਧਕ, ਬਿੰਦੀ ਅਤੇ ਟਿੱਪੀ ਨੂੰ .................. ਆਖਿਆ ਜਾਂਦਾ ਹੈ। *
23. ਨਾਂਵ ........... ਪ੍ਰਕਾਰ ਦੇ ਹੁੰਦੇ ਹਨ। *
24. ਖੰਡ, ਗੁੜ, ਕਣਕ ........................... ਨਾਂਵ ਹਨ। *
25. ਆਮ ਨਾਂਵ ਦਾ ਦੂਸਰਾ ਨਾਮ .......................... ਹੈ। *
● ਸਹੀ/ਗ਼ਲਤ (26-30) *
● ਸਹੀ ਮਿਲ਼ਾਨ ਕਰੋ - *

0 Comments:
Post a Comment